ਕੈਪਟਨ ਦੇ ਜ਼ਿਲ੍ਹੇ ਦਾ ਇਹ ਪਿੰਡ ਹੈ ਵਿਕਾਊ, ਦੇਖੋ ਕਿਉਂ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦਾ ਪਿੰਡ ਮੈਣ ਵਿਕਾਊ ਹੈ। ਇਹ ਸੁਣ ਕੇ ਤੁਹਾਨੂੰ ਅਜੀਬ ਜ਼ਰੂਰ ਲੱਗੇਗਾ ਅਤੇ ਹੋ ਸਕਦਾ ਤੁਸੀਂ ਵਿਸ਼ਵਾਸ ਨਾ ਕਰੋਂ, ਪਰ ਇਹ ਸਚਾਈ ਹੈ। ਆਖਿਰ ਕਿਉਂ ਇਸ ਪਿੰਡ ਦੇ ਲੋਕ ਇਸ ਪਿੰਡ ਨੂੰ ਵੇਚਣ ਲਈ ਮਜ਼ਬੂਰ ਨੇ। ਇਸ ਪਿੰਡ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਉਣਾ ਜਾਣਾ ਵੀ ਰਹਿੰਦਾ ਪਰ ਹੁਣ ਇਸ ਪਿੰਡ ਦੇ ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ। ਦੱਸ ਦੇਈਏ ਕਿ ਇਸ ਪਿੰਡ ਮੈਣ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਖੁਦ ਦੀ 22 ਕਿੱਲੇ ਜ਼ਮੀਨ ਹੈ।

ਇਸ ਪਿੰਡ ਵਿੱਚ ਇੱਕ ਵੇਅਰਹਾਊਸ ਹੈ ਜਿਸ ਤੋਂ ਆਉਂਦੀ ਜ਼ਹਿਰੀਲੀ ਸੁੱਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ ਜਿਸ ਕਾਰਣ ਪਿੰਡ ਵਾਸੀਆਂ ਨੇ ਸਮੇਤ ਜ਼ਮੀਨ ਪਿੰਡ ਵੇਚਣ ਦਾ ਫੈਸਲਾ ਕਰ ਲਿਆ ਹੈ। ਜ਼ਿਆਦਾਤਰ ਲੋਕ ਪਿੰਡ ਛੱਡ਼ ਕੇ ਸ਼ਹਿਰ ਵੱਲ ਜਾ ਕੇ ਵੱਸ ਗਏ ਨੇ ਕਿਉਂਕਿ ਸੁੱਸਰੀ ਕਰਕੇ ਬਹੂਤ ਸਾਰੇ ਲੋਕ ਬਿਮਾਰ ਰਹਿਣ ਲੱਗ ਗਏ ਨੇ। ਦੱਸ ਦੇਈਏ ਕਿ ਇਸ ਪਿੰਡ ਵਿੱਚ ਸ਼ੂਟਿੰਗ ਰੇਂਜ ਵੀ ਹੈ ਜਿੱਥੇ ਮੁੱਖ ਮੰਤਰੀ, ਗਵਰਨਰ ਅਤੇ ਹੋਰ ਮੰਤਰੀ ਆਉਂਦੇ ਜਾਂਦੇ ਰਹਿੰਦੇ ਨੇ।