ਮਾਡਲ ਦੇ ਕੱਪੜੇ ਖੁੱਲ੍ਹਣ ਵਾਲੀ ਵੀਡੀਓ ਤੇ ਗਗਨ ਕੋਕਰੀ ਨੇ ਦਿੱਤੀ ਸਫਾਈ

ਅਕਸਰ ਹੀ ਕਿਸੇ ਨਾ ਕਿਸੇ ਗੱਲ ਜਾਂ ਵੀਡੀਓ ਕਰਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਹੁਣ ਪਿਛਲੇ ਦਿਨੀ ਇੱਕ ਸ਼ੂਟਿੰਗ ਦੀ ਵੀਡੀਓ ਕਰਕੇ ਪੰਜਾਬੀ ਗਾਇਕ ਗਗਨ ਕੋਕਰੀ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ, ਗਾਣੇ ਵਿੱਚ ਨੱਚ ਰਹੀ ਮਾਡਲ ਦੇ ਟਾਪ ਦਾ ਬਟਨ ਟੁੱਟ ਗਿਆ ਜਿਸ ਕਰਕੇ ਉਸ ਨੂੰ ਸ਼ਰਮਿੰਦਾ ਹੋਣਾ ਪਿਆ ਅਤੇ ਉਹ ਤੁਰੰਤ ਗਗਨ ਕੋਕਰੀ ਪਿੱਛੇ ਲੁੱਕ ਗਈ। ਇਸ ਤੋਂ ਬਾਅਦ ਗਗਨ ਕੋਕਰੀ ਨੇ ਆਪਣੇ ਫੇਸਬੁੱਕ ਪੇਜ਼ ਤੇ ਲਾਈਵ ਹੋ ਕਿ ਇਸ ਵੀਡੀਓ ਦੇ ਲੀਕ ਹੋਣ ਦਾ ਸਪਸ਼ਟੀਕਰਨ ਦਿੱਤਾ।

ਗਗਨ ਕੋਕਰੀ ਮੁਤਾਬਿਕ ਉਹ ਮਾਡਲ ਅੰਗਰੇਜਣ ਸੀ ਤੇ ਕਿਹਾ ਕਿ ਹੋ ਸਕਦਾ ਉਸ ਨੂੰ ਫਰਕ ਨਾ ਪਵੇ ਪਰ ਸਾਨੂੰ ਪੰਜਾਬੀ ਹੋਣ ਦੇ ਨਾਤੇ ਬਹੁਤ ਫਰਕ ਪੈਂਦਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਸਮੇਂ ਉੱਧੇ 70-80 ਬੰਦੇ ਖੜ੍ਹੇ ਸੀ ਅਤੇ ਕਈ ਆਪਣੇ ਫੋਨਾਂ ਤੇ ਵੀਡੀਓ ਵੀ ਬਣਾ ਰਹੇ ਸੀ। ਗਗਨ ਨੇ ਦੱਸਿਆ ਕਿ ਉਨ੍ਹਾਂ ਸਭ ਨੂੰ ਅਪੀਲ ਕੀਤੀ ਸੀ ਕਿ ਵੀਡੀਓ ਡਿਲੀਟ ਕਰ ਦਿਓ ਪਰ ਫਿਰ ਵੀ ਕਿਸੇ ਸਖਸ਼ ਨੇ ਇਹ ਵੀਡੀਓ ਲੀਕ ਕਰ ਦਿੱਤੀ।