ਮੁਹੰਮਦ ਸਦੀਕ ਨੇ ਲੋਕ ਸਭਾ ਵਿੱਚ ਫੇਰ ਪਾਤੇ ਹਾਸੇ, ਸਪੀਕਰ ਨੇ ਸਮਝਾਏ ਸਦੀਕ ਨੂੰ ਰੂਲ

Tags

ਕਾਂਗਰਸ ਦੇ ਫਰੀਦਕੋਟ ਤੋਂ ਸੰਸਦ ਮੈਂਬਰ, ਮਹੁੰਮਦ ਸਦੀਕ ਨੂੰ ਲੋਕ ਸਭਾ ਵਿੱਚ ਇੱਕ ਵਾਰ ਫਿਰ ਤੋਂ ਸਪੀਕਰ ਤੋਂ ਝਾੜ ਪਈ ਹੈ। ਅਸਲ ਵਿੱਚ ਮਹੁੰਮਦ ਸਦੀਕ ਲੋਕ ਸਭਾ ਵਿੱਚ ਲੇਟ ਪਹੁੰਚੇ ਸੀ, ਸਪੀਕਰ ਨੇ ਕਿਹਾ ਕਿ ਉਹ ਪਹਿਲੇ ਸਪੀਕਰ ਹੋਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਕਿਸੇ ਦੀ ਸਭਾ ਵਿੱਚ ਲੇਟ ਐਂਟਰੀ ਕਰਵਾਈ ਹੈ। ਇਸ ਤੋਂ ਬਾਅਦ ਮਹੁੰਮਦ ਸਦੀਕ ਨੇ ਆਪਣੇ ਭਾਸ਼ਣ ਵਿੱਚ ਕੇਂਦਰੀ ਰੇਲ ਮੰਤਰੀ ਤੋਂ ਫ਼ਿਰੋਜ਼ਪੁਰ ਤੋਂ ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਸਬੰਧੀ ਸਵਾਲ ਪੁੱਛੇ।

ਕੇਂਦਰੀ ਰੇਲ ਮੰਤਰੀ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਰੂਟ ਤੇ ਅਜੇ ਡਬਲ ਰੇਲਵੇ ਟਰੈਕ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਲਈ ਉਹ ਟਰੈਕ ਸਿੰਗਲ ਹੀ ਰਹੇਗਾ। ਇਸ ਤੋਂ ਬਾਅਦ ਜਦੋਂ ਮਹੁੰਮਦ ਸਦੀਕ ਨੇ ਫਿਰ ਤੋਂ ਸਵਾਲ ਪੁੱਛਣਾ ਚਾਹਿਆ ਤਾਂ ਸਪੀਕਰ ਨੇ ਮਹੁੰਮਦ ਸਦੀਕ ਨੂੰ ਲੋਕ ਸਭਾ ਦੇ ਰੂਲ ਸਮਝਾਏ।