ਬੱਚੇ ਨੇ ਹੀ ਫੜਾ ਦਿੱਤੇ ਉਸ ਨੂੰ ਚੁੱਕਣ ਵਾਲੇ ਬੰਦੇ, ਰੋ ਰੋ ਦੱਸੀ ਸਾਰੀ ਕਹਾਣੀ

Tags

ਅਜੇ ਤੱਕ ਪਟਿਆਲਾ ਦੇ ਪਿੰਡ ਘੰਡਿਆ ਖੇੜੀ ਤੋਂ ਗਾਇਬ ਦੇ ਸਕੇ ਭਰਾਵਾਂ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਨੂੰ ਕੋਣ ਚੁੱਕ ਕੇ ਲੈ ਗਿਆ। ਹੁਣ ਪਟਿਆਲਾ ਤੋਂ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬੱਚੇ ਨੂੰ ਚੁੱਕਿਆ ਗਿਆ ਪਰ ਬੱਚੇ ਦੀ ਚੰਗੀ ਕਿਸਮਤ ਕਿ ਉਸ ਦਾ ਬਚਾਅ ਹੋ ਗਿਆ। ਦੋ ਪ੍ਰਵਾਸੀ ਬੱਚੇ ਨੂੰ ਇਹ ਕਹਿ ਕੇ ਨਾਲ ਲੈ ਗਏ ਕਿ ਉਸ ਨੂੰ ਉਸ ਦਾ ਪਿਤਾ ਬੁਲਾ ਰਿਹਾ। ਬੱਚੇ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦਾ ਮੂੰਹ ਬੰਨ੍ਹ ਦਿੱਤਾ ਤੇ ਉਸ ਦੇ ਪਿਤਾ ਕੋਲ ਲੈ ਗਏ ਪਰ ਜਿਵੇਂ ਹੀ ਬੱਚੇ ਦਾ ਮੂੰਹ ਖੋਲ੍ਹਿਆ ਗਿਆ ਬੱਚੇ ਦੇ ਪਿਤਾ ਨੇ ਉਨ੍ਹਾਂ ਪ੍ਰਵਾਸੀ ਬੰਦਿਆਂ ਨੂੰ ਉੱਥੇ ਹੀ ਦੱਬ ਲਿਆ।

ਇਸ ਤੋਂ ਬਾਅਦ ਪਟਿਆਲਾ ਦੇ ਪਿੰਡ ਮਟੋਲਡਾ ਵਿੱਚ ਕਾਫੀ ਸਨਸਨੀ ਵਾਲਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਬੱਚਾ ਚੁੱਕਣ ਵਾਲੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿਤੇ ਪਟਿਆਲਾ ਵਾਲੇ ਦੋ ਭਰਾ ਕਿਤੇ ਇਨ੍ਹਾਂ ਵੱਲੋਂ ਹੀ ਤਾਂ ਨਹੀਂ ਚੁੱਕੇ ਗਏ।