ਕੈਪਟਨ ਨੇ ਘੱਗਰ ਉੱਤੋਂ ਮਾਰੀ ਹਵਾਈ ਗੇੜੀ, ਪੀੜਤ ਲੋਕਾਂ ਲਈ ਐਲਾਨਿਆ ਐਨ੍ਹਾਂ ਮੁਆਵਜ਼ਾ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਕੀਤਾ। ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਸੰਗਰੂਰ ਦੇ ਮੂਨਕ 'ਚ ਘੱਗਰ ਦਰਿਆ ਦੇ ਬੰਨ੍ਹ 'ਚ ਤਰੇੜ ਪੈਣ ਕਾਰਨ ਪਟਿਆਲਾ ਤੇ ਸੰਗਰੂਰ ਦੋ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਦੇ ਪਿੰਡਾ ਤੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਤਹਿਸੀਲ ਦੇ ਬਾਦਸ਼ਾਹਪੁਰ 'ਚ ਝੋਨੇ ਦੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਕੀਤਾ।

ਉਨ੍ਹਾਂ ਨਾਲ ਮਾਲੀਆ ਤੇ ਮੁੜ ਵਸੀਲੇ ਤੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਵੀ ਮੌਜੂਦ ਸੀ। ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਹੜ੍ਹ ਪੀੜਤਾਂ ਦੀ ਮਦਦ ਬਾਰੇ ਜਾਣਕਾਰੀ ਲਈ।ਇਸ ਤੋਂ ਪਹਿਲਾਂ ਕੈਪਟਨ ਨੇ ਵਿੱਤ ਕਮਿਸ਼ਨਰ ਮਾਲੀਆ ਕੇਬੀਐੱਸ ਸਿੱਧੂ ਨੂੰ ਸੰਗਰੂਰ ਜ਼ਿਲ੍ਹੇ ਦੀ ਮੂਨਕ ਤਹਿਸੀਲ ਦੇ ਪਿੰਡ ਫੁਲਾੜ 'ਚ ਤਰੇੜ ਵਾਲੀ ਜਗ੍ਹਾ ਦਾ ਦੌਰਾ ਕਰਨ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਸਥਿਤੀ ਤੇ ਉੱਥੇ ਚੱਲ ਰਹੇ ਰਾਹਤ ਕਾਰਜਾਂ ਦਾ ਵੀ ਜਾਇਜ਼ਾ ਲਿਆ ਸੀ।