ਭਗਵੰਤ ਮਾਨ ਦੇ ਘੱਗਰ ਦਰਿਆ ਤੇ ਪਹੁੰਚਣ ਦਾ ਅਸਲੀ ਸੱਚ ਆਇਆ ਸਾਹਮਣੇ

Tags

ਸੰਗਰੂੂੂੂਰ ਜ਼ਿਲ੍ਹੇ ਵਿੱਚ ਕਾਫੀ ਦਿਨਾਂ ਤੋਂ ਘੱਗਰ ਦਰਿਆ ਵਿੱਚ ਪਾੜ ਪੈ ਜਾਣ ਕਾਰਨ ਉਥੋ ਦੇ ਲੋਕ ਬਹੁਤ ਪਰੇਸ਼ਾਨ ਹਨ। ਬਹੁਤ ਸਾਰੇ ਨੇੜਲੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਅਤੇ ਘਰ ਡੁੱਬ ਗਏ ਹਨ। ਸੰਗਰੂਰ ਤੋਂ ਸੰਸਦ ਭਗਵੰਤ ਮਾਨ ਦੀ ਘੱਗਰ ਦਰਿਆ ਤੇ ਇਸ ਸਥਿਤੀ ਦਾ ਮੁਆਇਨਾ ਕਰਦਿਆਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਰ ਅਸਲ ਵਿੱਚ ਇਹ ਵੀਡੀਓ ਬਹੁਤ ਪੁਰਾਣੀ ਹੈ। ਅਸਲ ਵਿੱਚ ਭਗਵੰਤ ਮਾਨ ਇਸ ਸਮੇਂ ਨਾ ਤਾਂ ਪੰਜਾਬ ਵਿੱਚ ਹਨ ਅਤੇ ਨਾ ਹੀ ਸਾਡੇ ਦੇਸ਼ ਭਾਰਤ ਵਿੱਚ।

ਪਿਛਲੇ ਕੁਝ ਦਿਨਾਂ ਤੋਂ ਉਹ ਅਮਰੀਕਾ ਗਏ ਹੋਏ ਹਨ। ਸੰਗਰੂਰ ਦੇ ਨੇੜਲੇ ਪਿੰਡਾ ਦੇ ਲੋਕ ਹੁਣ ਭਗਵੰਤ ਮਾਨ ਤੇ ਕਾਫੀ ਗੰਭੀਰ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਦੇ ਕਹਿਣਾ ਹੈ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਆਪਣੇ ਰੈਲੀ ਵਿੱਚ ਗਾਣਾ ਵਜਾਉਂਦੇ ਸੀ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ..।’ ਪਰ ਹੁਣ ਉੱਥੋਂ ਦੇ ਲੋਕ ਕਹਿ ਰਹੇ ਹਨ ਕਿ, ’ਤੇਰੇ ਯਾਰ ਨੂੰ ਲੱਭਣ ਨੂੰ ਫਿਰਦੇ ਸੀ, ਪਰ ਲੱਭਦਾ ਕਿੱਥੇ ਆ..।’