ਪੰਜਾਬ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਵੱਧਦੇ ਹੀ ਜਾ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਪਟਿਆਲਾ ਦੇ ਪਿੰਡ ਖੇੜਾ ਗੰਢਿਆਂ ਵਿੱਚ ਮਿਲੀ। ਉੱਥੋਂ ਲਾਪਤਾ ਦੇ ਸਕੇ ਭਰਾਵਾਂ ਦਾ ਅਜੇ ਤੱਕ ਕੋਈ ਸੁਰਾਖ ਨਹੀਂ ਮਿਲ ਸਕਿਆ। ਪਰ ਹੁਣ ਨਵਾਂ ਮਾਮਲਾ ਭਵਾਨੀਗੜ੍ਹ ਦੇ ਪਿੰਡ ਝਨੇੜੀ ਤੋਂ ਸਾਹਮਣੇ ਆਇਆ ਹੈ। ਇੱਥੋਂ ਨੌਵੀਂ ਜਮਾਤ ਵਿੱਚ ਪੜ੍ਹਦਾ ਕਰਮ ਸਿੰਘ ਭੇਦ ਭਰੀ ਹਾਲਤ ਵਿੱਚ ਗੁਮ ਹੋ ਗਿਆ। ਭਵਾਨੀਗੜ੍ਹ ਸਬ ਡਵੀਜ਼ਨ ਦੇ ਪਿੰਡ ਜਾਨੇਡੇ ਤੋਂ 25 ਜੁਲਾਈ ਨੂੰ ਨੌਵੀਂ ਜਮਾਤ ਦਾ ਵਿਦਿਆਰਥੀ ਘਰੋਂ ਸਕੂਲ ਗਿਆ ਸੀ ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਰਤਿਆ ਸੀ।
ਮਾਪਿਆਂ ਨੂੰ ਬੱਚੇ ਦੇ ਅਗਵਾ ਹੋਣ ਦਾ ਸ਼ੱਕ ਸੀ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਹੁਣ ਇਹ ਬੱਚਾ ਲੱਭ ਗਿਆ ਹੈ।ਪੁਲਿਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਨੇ ਵੀ ਆਪਣੇ ਪੱਧਰ ਉਤੇ ਬੱਚੇ ਦੀ ਭਾਲ ਲਈ ਕੋਸ਼ਿਸ਼ਾਂ ਕੀਤੀਆਂ ਸਨ। ਸਰਪੰਚ ਮੇਜਰ ਸਿੰਘ ਪਿੰਡ ਦੇ ਲੋਕਾਂ ਨੂੰ ਲੈ ਕੇ ਲੱਭਦੇ ਲੱਭਦੇ ਮਾਤਾ ਨੈਣਾ ਦੇਵੀ ਹਿਮਾਚਲ ਪੁੱਜ ਗਏ ਜਿਨ੍ਹਾਂ ਨੇ ਬੱਚੇ ਨੂੰ ਲੱਭ ਲਿਆ। ਅੱਜ ਇਹ ਬੱਚਾ ਘਰ ਪਹੁੰਚ ਗਿਆ ਹੈ। ਪਰ ਬੱਚਾ ਅਜੇ ਕੁਝ ਬੋਲ ਨਹੀਂ ਰਿਹਾ ਹੈ। ਉਸ ਨਾਲ ਕੀ ਹੋਇਆ ਤੇ ਕਿਸ ਤਰ੍ਹਾਂ ਨੈਣਾ ਦੇਵੀ ਪਹੁੰਚਿਆ।