ਜਦੋਂ ਲੱਖੇ ਸਿਧਾਣੇ ਦਾ ਡੇੇਰਾ ਮੁੱਖੀ ਨਾਲ ਪੈ ਗਿਆ ਪੰਗਾ

Tags

ਲੱਖਾ ਸਿਧਾਣਾ ਅਤੇ ਇੱਕ ਡੇਰੇ ਵਾਲੇ ਵਿਚਾਲੇ ਖਿੱਚੋ-ਤਾਣ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਨੀਲੋ ਪੁਲ ਦੀਆਂ ਹਨ ਜਿੱਥੇ ਲੱਖਾ ਸਿਧਾਣਾ ਵੱਲੋਂ ਨਹਿਰ ਦੇ ਕੰਢੇ ਤੇ ਬਣੇ ਇਸ ਡੇਰੇ ਤੇ ਨਾਜ਼ਾਇਜ ਕਬਜ਼ੇ ਦੇ ਇਲਜ਼ਮ ਲਗਾਏ ਗਏ ਨੇ। ਲੱਖਾ ਸਿਧਾਣਾ ਮੁਤਾਬਕ ਡੇਰਾ ਜੰਗਲਾਤ ਵਿਭਾਗ ਅਤੇ ਨਹਿਰੀ ਮਹਿਕਮੇ ਦੀ ਜ਼ਮੀਨ ਨੂੰ ਦੱਬ ਕੇ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਡੇਰੇ ਦੇ ਗੱਦੀਦਾਰ ਸਾਧੂ ਅਤੇ ਲੱਖਾ ਸਿਧਾਣਾ ਵਿਚਾਲੇ ਤਿੱਖੀ ਬਹਿਸ ਹੋ ਗਈ। ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਦੇ ਚੁੱਕੇ ਕਦਮ ਨਾਲ 44 ਫੈਕਟਰੀਆਂ ਲੁਧਿਆਣਾ ਵਿਖੇ ਸੀਲ ਹੋ ਗਈਆਂ ਹਨ ਜਿਨ੍ਹਾਂ ਦਾ ਗੰਦਾ ਪਾਣੀ ਨਹਿਰ ਵਿੱਚ ਸੁੱਟਿਆ ਜਾਂਦਾ ਸੀ।

ਲੱਖਾ ਸਿਧਾਣਾ ਨੇ ਡੇਰੇ ਵਾਲਿਆਂ ਦਾ ਪਿਛੋਕੜ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਇੱਕ ਪੰਪ ਵੀ ਸੀ। ਉਨ੍ਹਾਂ ਕਿਹਾ ਕਿ ਜਦੋਂ ਧੰਦੇ ਫੇਲ੍ਹ ਹੋ ਜਾਂਦੇ ਹਨ ਤਾਂ ਲੋਕ ਡੇਰਿਆਂ ਵਿੱਚ ਆ ਕੇ ਬਾਬੇ ਬਣ ਜਾਂਦੇ ਨੇ। ਡੇਰੇ ਦੀ ਗੱਦੀ ਤੇ ਬੈਠੇ ਵਿਅਕਤੀ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਡੇਰੇ ਦਾ ਗੰਦਾ ਪਾਣੀ ਨਹਿਰ ਵਿੱਚ ਨਹੀਂ ਸੁੱਟਿਆ ਜਾਂਦਾ। ਉਨ੍ਹਾਂ ਕਿਹਾ ਕਿ ਉਹ ਵਾਤਾਵਰਣ ਨੂੰ ਸਾਫ ਰੱਖਣ ਲਈ ਕਾਫੀ ਉਪਰਾਲੇ ਕਰਦੇ ਹਨ।