ਔਰਤਾਂ ਦੀਆਂ ਸਲਵਾਰਾਂ ਹੋ ਰਹੀਆਂ ਨੇ ਚੋਰੀ

Tags

ਕਹਿੰਦੇ ਨੇ ਜ਼ਮਾਨਾ ਮਾਡਰਨ ਹੋ ਗਿਆ, ਪਰ ਜਿਹੜੀ ਖਬਰ ਤੁਹਾਨੂੰ ਅਸੀਂ ਅੱਜ ਦਿਖਾਉਣ ਜਾ ਰਹੇ ਹਾਂ, ਇਹ ਦੇਖ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਬੇੜਾ ਹੋਰ ਵੀ ਗਰਕ ਚੁੱਕਾ ਹੈ। ਖ਼ਬਰ ਹੈ ਹਲਕਾ ਬਟਾਲਾ ਦੇ ਪਿੰਡ, ਰਾਮਪੁਰਾ ਫੂਲ ਪਿੰਡ ਤੋਂ ਜਿੱਥੇ ਹੋ ਰਹੀਆਂ ਨੇ ਔਰਤਾਂ ਦੀਆਂ ਸਲਵਾਰਾਂ ਚੋਰੀ। ਬੀਤੀ ਕੱਲ੍ਹ ਪਿੰਡ ਦੀ ਇੱਕ ਖਾਲੀ ਜਗ੍ਹਾ ਤੇ ਸਲਵਾਰਾਂ ਦੇ ਢੇਰ ਲੱਗਿਆ ਮਿਲਿਆ, ਜਿਨ੍ਹਾਂ ਉੱਤੇ ਖੂਨ ਦੇ ਦਾਗ ਤੇ ਕੋਲ ਇੱਕ 2 ਲੀਟਰ ਦੀ ਕਾਲੇ ਤੇਲ ਦੀ ਬੋਤਲ ਮੌਜ਼ੂਦ ਸੀ। ਇਸ ਨੂੰ ਪਿੰਡ ਵਾਲਿਆਂ ਵੱਲੋਂ ਨਹਿਰ ਵਿੱਚ ਸੁੱਟ ਦਿੱਤਾ ਗਿਆ।

ਇਸ ਦੌਰਾਨ ਸ਼ੁੱਕਰਵਾਰ ਦੀ ਰਾਤ 9 ਵਜੇ ਦੇ ਕਰੀਬ, ਕਿਸੇ ਘਰ ਛੱਤ ਉੱਤੇ ਦੋ ਵਅਕਤੀ ਦਿਖਾਈ ਦਿੱਤੇ ਪਰ ਜਦੋਂ ਪਿੰਡ ਵਾਲੇ ਉੱਥੇ ਪਹੁੰਚੇ ਤਾਂ ਉੱਥੇ ਕੋਈ ਵੀ ਦਿਖਾਈ ਨਾ ਦਿੱਤਾ। ਪਰ ਉਸ ਘਰ ਵਿੱਚੋਂ ਇੱਕ ਕਾਲੇ ਤੇਲ ਦੀ ਬੋਤਲ ਤੇ ਇੱਕ ਦਰੱਖਤ ਦਾ ਡੰਡਾ ਮਿਲਿਆ ਜਿਸ ਨਾਲ ਚੋਰਾਂ ਵੱਲੋਂ ਖਿੜਕੀ ਵਿੱਚੋਂ ਸਲਵਾਰਾਂ ਕੱਢੀਆਂ ਜਾਂਦੀਆਂ ਸਨ। ਇਸ ਅਨੋਖੀ ਚੋਰੀ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਡਰੇ ਹੋਏ ਨੇ।