ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਦਿੱਤੇ ਸੰਸਦ ਵਿੱਚ ਭਾਸ਼ਣ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ। ਅਜਿਹੇ ਵਿੱਚ ਇੱਕ ਹੋਰ ਭਾਸ਼ਣ ਚਰਚਾ ਦਾ ਵਿਸ਼ਾ ਬਣ ਰਿਹਾ। ਇਹ ਭਾਸ਼ਣ ਵੀ ਲੋਕ ਸਭਾ ਮੈਂਬਰ ਵੱਲੋਂ ਹੀ ਦਿੱਤਾ ਗਿਆ ਹੈ ਅਤੇ ਇਹ ਸੰਸਦ ਮੈਂਬਰ ਨੇ, ਬਦਰੂਦੀਨ ਅਜਮਲ। ਇਨ੍ਹਾਂ ਵੱਲੋਂ ਆਪਣੇ ਭਾਸ਼ਣ ਵਿੱਚ ਭਾਜਪਾ ਨੂੰ ਤਾੜਿਆ ਗਿਆ ਹੈ। ਅਜਮਲ ਨੇ ਪ੍ਰਧਾਨ ਮੰਤਰੀ ਨਹਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੰਤਰੀ ਅਤੇ ਹੋਰ ਸੰਸਦ ਮੈਂਬਰ ਜਿਹੜੇ ਲੋਕਾਂ ਵਿੱਚ ਧਰਮ ਦੇ ਨਾਂ ਤੇ ਨਫ਼ਰਤ ਫੈਲਾ ਰਹੇ ਨੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ।
ਉਹਨਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਵੱਲੋਂ ਹੋਰ ਧਰਮਾਂ ਦੇ ਲੋਕਾਂ ਵੱਲੋਂ ਵੀ ਜ਼ਬਰਨ ਹਿੰਦੂ ਧਰਮ ਦੇ ਨਾਅਰੇ ਲਗਵਾਏ ਜਾ ਰਹੇ ਨੇ ਜਿਹੜਾ ਕਿ ਸਰਾਸਰ ਗਲਤ ਹੈ। ਬਦਰੂਦੀਨ ਦੇ ਇਸ ਭਾਸ਼ਣ ਦੌਰਾਨ ਵੀ ਭਾਜਪਾ ਦੇ ਮੈਂਬਰ ਸ਼ੋਰ-ਸ਼ਰਾਬਾ ਕਰਦੇ ਰਹੇ। ਜਦੋਂ ਬਾਕੀ ਦੇ ਸੰਸਦ ਮੈਂਬਰ ਸ਼ੋਰ-ਸ਼ਰਾਬਾ ਕਰ ਰਹੇ ਸਨ ਤਾਂ ਅਜਮਲ ਨੇ ਕਿਹਾ ਕਿ ਉਹ ਮੈਡਮ ਸਪੀਕਰ ਦੇ ਨਾਲ ਗੱਲ ਕਰ ਰਹੇ ਨੇ, ਨਾ ਕਿ ਉਨ੍ਹਾਂ ਦੇ ਨਾਲ, ਇਸ ਕਰਕੇ ਉਨ੍ਹਾਂ ਦੀ ਗੱਲ ਵਿੱਚ ਖਿਲਾਰਾ ਨਾ ਪਾਇਆ ਜਾਵੇ।