ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਨੇ ਚਲਾਈਆਂ ਗੋਲੀਆਂ, ਵੀਡੀਓ ਆਈ ਬਾਹਰ

Tags

ਵੀਰਵਾਰ ਦੁਪਹਿਰ ਸਮੇਂ ਤਾਜਪੁਰ ਰੋਡ 'ਤੇ ਸਥਿਤ ਲੁਧਿਆਣਾ ਜੇਲ੍ਹ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀ ਆਪਸ ਵਿੱਚ ਭਿੜ ਗਏ। ਝਗੜੇ ਵਿੱਚ ਦੋ ਦਰਜਨ ਤੋਂ ਵੱਧ ਕੈਦੀ ਜ਼ਖ਼ਮੀ ਹੋ ਗਏ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਹਵਾਈ ਫਾਇਰ ਕੀਤੇ। ਘਟਨਾ ਵਿੱਚ ਇੱਕ ਕੈਦੀ ਦੀ ਮੌਤ ਦੀ ਵੀ ਖ਼ਬਰ ਹੈ, ਪਰ ਹਾਲੇ ਤਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਹੰਗਾਮੇ ਦਾ ਲਾਹਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ।

ਭੱਜੇ ਕੈਦੀਆਂ ਨੂੰ ਬਾਅਦ ਵਿੱਚ ਫੜਨ ਦੀ ਖ਼ਬਰ ਹੈ। ਇਸ ਝੜਪ ਦੌਰਾਨ ਲੁਧਿਆਣਾ ਦੇ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਵੀ ਮੌਕੇ 'ਤੇ ਪਹੁੰਚ ਗਏ ਹਨ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਜੇਲ੍ਹ ਦਾ ਸਾਇਰਨ ਵੀ ਵਾਰ-ਵਾਰ ਵਜਾਇਆ ਜਾ ਰਿਹਾ ਹੈ ਤੇ ਹਾਲਾਤ ਕਾਬੂ ਕੀਤੇ ਜਾ ਰਹੇ ਹਨ।ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ 2 ਕੈਦੀਆਂ ਦੀ ਮੌਤ ਹੋ ਗਈ ਤੇ ਇੱਕ ਵੱਡੇ ਅਧਿਕਾਰੀ ਸੰਜੀਵ ਵਡੇਰਾ ਦੇ ਜ਼ਖਮੀ ਹੋਣ ਦੀ ਖਬਰ ਹੈ।

 ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਪੁਲਿਸ ਅਧਿਕਾਰੀ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ।ਲੁਧਿਆਣਾ ਦੀ ਜੇਲ੍ਹ ‘ਚ ਚੱਲੀਆਂ ਗੋਲੀਆਂ, ਹਰਪਾਲ ਚੀਮਾ ਨੇ ਸੁਰੱਖਿਆ ‘ਤੇ ਚੁੱਕੇ ਸਵਾਲ,ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਹੋਈ ਫਾਇਰਿੰਗ ਦੇ ਮਾਮਲੇ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਉਹਨਾਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਤੰਜ ਕਸਦਿਆਂ ਕਿਹਾ ਹੈ।ਜੇਲ੍ਹ ਮੰਤਰੀ ਫੇਲ੍ਹ ਮੰਤਰੀ ਹਨ।

ਉਹਨਾਂ ਕਿਹਾ ਕਿ ਪਿਛਲੇ ਦਿਨੀਂ ਨਾਭਾ ਜੇਲ੍ਹ ‘ਚ ਵੱਡੀ ਵਾਰਦਾਤ ਵਾਪਰੀ ਤੇ ਹੁਣ ਲੁਧਿਆਣਾ ‘ਚ ਇਸ ਘਟਨਾ ਵਾਪਰਨ ਦੇ ਨਾਲ ਜੇਲ੍ਹ ਮੰਤਰੀ ਲਈ ਸ਼ਰਮਨਾਕ ਗੱਲ ਹੈ। ਇਸ ਮਾਮਲੇ ਸਬੰਧੀ ਲੁਧਿਆਣਾ ਦੇ DC ਪ੍ਰਦੀਪ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ ਘਟਨਾ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ ਸਾਰੇ ਕੈਦੀਆਂ ਨੂੰ ਦੁਬਾਰਾ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਉਹਨਾਂ ਕਿਹਾ ਕਿ ਇਸ ਮੁਕਾਬਲੇ ‘ਚ 4 ਸੀਨੀਅਰ ਅਧਿਕਾਰੀ ਜ਼ਖਮੀ ਹੋ ਗਏ ਹਨ ਅਤੇ ਕਈ ਕੈਦੀ ਵੀ ਜ਼ਖਮੀ ਹੋ ਗਏ ਹਨ।