ਭਗਵੰਤ ਮਾਨ ਕਰਕੇ ਸੰਸਦ ਦੀ ਕਾਰਵਾਈ ਕਰਨੀ ਪਈ ਬੰਦ

Tags

ਸੰਸਦ ਵਿੱਚ ਭਗਵੰਤ ਮਾਨ ਦੇ ਭਾਸ਼ਣਾ ਨੇ ਜਿੱਥੇ ਵਿਰੋਧੀ ਧਿਰਾਂ ਨੂੰ ਪੜ੍ਹਨੇ ਪਾ ਰੱਖਿਆ ਉੱਥੇ ਹੀ ਸ਼ੁੱਕਰਵਾਰ ਨੂੰ ਭਗਵੰਤ ਮਾਨ ਨੇ ਪੂਰੀ ਸਭਾ ਮੁਲਤਵੀ ਕਰਵਾ ਦਿੱਤੀ।ਭਗਵੰਤ ਮਾਨ ਕਰਕੇ ਲੋਕ ਸਭਾ ਦੇ ਸਪੀਕਰ ਨੂੰ ਪੂਰੇ ਸਦਨ ਨੂੰ ਸੋਮਵਾਰ ਤੱਕ ਮੁਲਤਵੀ ਕਰਨਾ ਪਿਆ। ਇਸ ਵਾਰ ਮਾਮਲਾ ਕੁਝ ਨਵਾਂ ਸੀ। ਅਸਲ ਵਿੱਚ ਸੰਸਦ ਮੈਂਬਰ, ਜਗਦੰਬੇ ਪਾਲ ਵੱਲੋਂ ਸਦਨ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਜਾ ਰਿਹਾ ਸੀ ਅਤੇ ਉਹ ਉਸ ਸਬੰਧੀ ਭਾਸ਼ਣ ਦੇ ਰਹੇ ਸਨ।

ਉਸ ਸਮੇਂ ਸੰਸਦ ਵਿੱਚ ਕਰੀਬ 10-12 ਜਾਣੇ ਹੀ ਸਨ। ਸਦਨ ਦੇ ਨਿਯਮਾਂ ਮੁਤਾਬਿਕ ਕੋਈ ਵੀ ਬਿੱਲ ਪੇਸ਼ ਕਰਨ ਮੌਕੇ ਸਦਨ ਦੇ 10 ਫੀਸਦੀ ਮੈਂਬਰਾਂ ਦਾ ਹੋਣਾ ਲਾਜ਼ਮੀ ਹੈ ਜੋ ਕਿ ਮੌਜ਼ੂਦਾ ਗਿਣਤੀ ਮੁਤਾਬਿਕ 54 ਮੈਂਬਰ ਬਣਦੇ ਹਨ। ਜਗਦੰਬੇ ਦੇ ਭਾਸ਼ਣ ਦੌਰਾਨ ਭਗਵੰਤ ਮਾਨ ਨੇ ਮੈਂਬਰਾਂ ਦੀ ਗਿਣਤੀ ਕਰ ਲਈ ਤੇ ਫਿਰ ਰੌਲਾ ਪਾ ਦਿੱਤਾ ਕਿ ਇਸ ਤਰ੍ਹਾਂ ਬਿੱਲ ਪੇਸ਼ ਨਹੀਂ ਕੀਤਾ ਜਾ ਸਕਦਾ। ਸਪੀਕਰ ਨੂੰ ਭਗਵੰਤ ਮਾਨ ਦੀ ਗੱਲ ਮੰਨਣੀ ਪਈ ਤੇ ਸਦਨ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ।